ਸਪੀਕਰ ਰਾਣਾ ਕੇ.ਪੀ ਸਿੰਘ ਨੇ ਲਿਫਟ ਇਰੀਗੇਸ਼ਨ ਸਕੀਮ ਦੇ ਦੂਜੇ ਪੜਾਅ ਦੇ ਨਿਰਮਾਣ ਦੀ ਕੀਤੀ ਸੁਰੂਆਤ

0



75 ਕਰੋੜ ਦੀ ਲਿਫਟ ਇਰੀਗੇਸ਼ਨ ਸਕੀਮ ਰਾਹੀ ਚੰਗਰ ਖੇਤਰ ਦੇ ਚੱਪੇ ਚੱਪੇ ਵਿਚ ਸਿੰਚਾਈ ਲਈ ਪਾਣੀ ਪਹੰੁਚਾਇਆ ਜਾਵੇਗਾ-ਰਾਣਾ ਕੇ.ਪੀ ਸਿੰਘ
9.52 ਕਰੋੜ ਲਾਗਤ ਨਾਲ ਮੁਕੰਮਲ ਲਿਫਟ ਇਰੀਗੇਸ਼ਨ ਦਾ ਪਹਿਲਾ ਪੜਾਅ 30 ਨਵੰਬਰ ਨੂੰ ਹੋਵੇਗਾ ਲੋਕ ਅਰਪਣ-ਸਪੀਕਰ
18.82 ਕਰੌੜ ਲਾਗਤ ਨਾਲ ਦੂਜੇ ਪੜਾਅ ਦੀ ਕੀਤੀ ਸੁਰੂਆਤ-ਰਾਣਾ ਕੇ.ਪੀ

ਕੀਰਤਪੁਰ ਸਾਹਿਬ 01 ਨਵੰਬਰ (Azaad Vaarta)
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਦੇ ਵਿਚਕਾਰ ਸਥਿਤ ਸਿ਼ਵਾਲਿਕ ਦੀਆਂ ਪਹਾੜੀਆਂ ਨੇੜੇ ਚੰਗਰ ਖੇਤਰ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਸੂਬਾ ਸਰਕਾਰ ਦੀ 75 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਸਕੀਮ ਦੇ ਦੂਜੇ ਪੜਾਅ ਦੇ ਕੰਮ ਦੀ ਅੱਜ ਸੁਰੂਆਤ ਕੀਤੀ। ਇਸ ਉਤੇ 18.82 ਕਰੋੜ ਰੁਪਏ ਖਰਚ ਹੋਣਗੇ, ਜਦੋ ਕਿ ਪਹਿਲੇ ਪੜਾਅ ਤਹਿਤ 9.52 ਕਰੋੜ ਦੇ ਪ੍ਰੋਜੈਕਟ ਨੂੰ ਮੁਕੰਮਲ ਕਰਕੇ 30 ਨਵੰਬਰ 2021 ਤੱਕ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਸ ਨਾਲ ਉਪ ਪਹਾੜੀ ਖੇਤਰ ਦੀ ਦਹਾਕਿਆ ਪੁਰਾਣੀ ਸਿੰਚਾਈ ਦੇ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ।


ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਇਸ ਯੋਜਨਾ ਦੇ ਦੂਜੇ ਪੜਾਅ ਦੀ ਸੁਰੂਆਤ ਕਰਨ ਮੌਕੇ ਕਿਹਾ ਕਿ ਇਸ ਵਿਆਪਕ ਯੋਜਨਾ ਉਤੇ ਲਗਭਗ 75-80 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਯੋਜਨਾਂ ਉਤੇ ਪੜਾਅ ਵਾਰ ਕੰਮ ਚੱਲ ਰਿਹਾ ਹੈ।9.52 ਕਰੋੜ ਨਾਲ ਮੋਹੀਵਾਲ ਦਾ ਪਹਿਲਾ ਪੜਾਅ ਲਗਭਗ ਮੁਕੰਮਲ ਹੋ ਗਿਆ ਹੈ, 30 ਨਵੰਬਰ ਤੱਕ ਉਸ ਖੇਤਰ ਦੇ ਪਿੰਡਾਂ ਨੂੰ ਪਾਣੀ ਪਹੁੰਚਾਇਆ ਜਾਵੇਗਾ।ਦੂਜੇ ਪੜਾਅ ਦੀ ਅੱਜ ਸੁਰੂਆਤ ਕਰ ਦਿੱਤੀ ਹੈ, 18.82 ਕਰੋੜ ਦੀ ਲਾਗਤ ਨਾਲ ਦੂਜੇ ਪੜਾਅ ਅਧੀਨ ਨਾਰਡ, ਮੱਸੇਵਾਲ, ਚੀਕਣਾ, ਮਝੇੜ,ਬਰੂਵਾਲ, ਜਿਉਵਾਲ, ਭਟੋਲੀ ਦੇ 1015 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਉਪਲੱਬਧ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਨੀਮ ਪਹਾੜੀ ਖੇਤਰ ਵਿਚ ਡੂੰਗੇ ਟਿਊਵਬੈਲ ਰਾਹੀ ਪਾਣੀ ਵੀ ਉਪਲੱਬਧ ਨਹੀ ਕਰਵਾਇਆ ਜਾ ਸਕਦਾ। ਖੇਤੀਬਾੜੀ ਲਈ ਵਰਤੀ ਜਾਣ ਵਾਲੀ ਬਹੁਤ ਸਾਰੀ ਜਮੀਨ ਪਾਣੀ ਦੀ ਘਾਟ ਕਾਰਨ ਸਿੰਚਾਈ ਤੋ ਵਾਝੀ ਰਹਿ ਜਾਂਦੀ ਹੈ, ਜ਼ੋ ਇਸ ਖੇਤਰ ਦੇ ਲੋਕਾਂ ਦੀ ਮਜਬੂਤ ਆਰਥਿਕਤਾ ਦੇ ਰਸਤੇ ਵਿਚ ਵੱਡੀ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਚੰਗਰ ਖੇਤਰ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਲਿਫਟ ਇਰੀਗੇਸ਼ਨ ਸਕੀਮ ਦਾ ਕੰਮ ਚੱਲ ਰਿਹਾ ਹੈ, ਮੁਕੰਮਲ ਹੋਏ ਪਹਿਲੇ ਪੜਾਅ ਨੂੰ 30 ਨਵੰਬਰ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ, ਦੂਜੇ ਪੜਾਅ ਦੀ ਅੱਜ ਸੁਰੂਆਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਹੋ ਰਿਹਾ ਹੈ।
ਇਸ ਮੌਕੇ ਡੀ.ਐਫ.ਓ ਰੂਪਨਗਰ ਗੁਰਅਮਨਪ੍ਰੀਤ ਸਿੰਘ ਬੈਂਸ, ਸੁਪਰਡੈਟ ਇੰਜੀਨਿਅਰ ਜਸਿੰਦਰ ਸਿੰੰਘ ਭੰਡਾਰੀ ਅਤੇ ਕਾਰਜਕਾਰੀ ਇੰਜੀਨਿਅਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਲਈ ਬਿਹਤਰੀਨ ਤਕਨੀਕ ਵਰਤੀ ਜਾ ਰਹੀ ਹੈ।
ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਬਲਵੀਰ ਸਿੰਘ ਭੀਰੀ, ਚੇਅਰਮੈਨ ਮਾਰਕੀਟ ਕਮੇਟੀ ਹਰਬੰਸ ਲਾਲ ਮਹਿਦਲੀ, ਪਾਲੀ ਸ਼ਾਹ ਕੋੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਸਰਪੰਚ ਹਰਦਿਆਲ ਸਿੰਘ ਦੇਹਣੀ,ਸਰਪੰਚ ਰਮਨਜੋਤ ਸਿੰਘ ਰਾਣਾ ਦਬੂੜ, ਸਰਪੰਚ ਮੱਗਰ ਚੋਧਰੀ, ਸਾਬਕਾ ਸਰਪੰਚ ਸੋਮਦੱਤ ਜ਼ੋੋਸ਼ੀ, ਚੈਨ ਸਿੰਘ ਰਾਣਾ, ਬਹਾਦੁਰ ਸਿੰਘ ਬਰੂਵਾਲ, ਨੰਬਰਦਾਰ ਤੇਜਵੀਰ ਸਿੰਘ ਜਗੀਰਦਾਰ, ਹਿਮਾਯੂ ਟੰਡਨ ਕੋਸਲਰ, ਜੁਗਿੰਦਰ ਸਿੰਘ ਕੋਸਲਰ, ਭੁਪਿੰਦਰ ਸਿੰਘ ਭਾਰਜ, ਬਾਬਾ ਬਲਦੇਵ ਸਿੰਘ ਦੇਹੜੀ, ਤਜਿੰਦਰ ਸਿੰਘ ਪੱਪੂ, ਤਾਜ ਪਠਾਣ, ਦੇਸ ਰਾਜ ਮੋਰਾ, ਸ਼ੇਰਦੀਨ ਡਾਢੀ, ਠੇਕੇਦਾਰ ਗੁਰਚਰਨ ਸਿੰਘ ਚੰਨੀ, ਈ.ਓ ਜੀ.ਬੀ ਸ਼ਰਮਾ, ਮਨਿੰਦਰ ਸਿੰਘ ਸਾਹਿਬ, ਪੰਚ, ਸਰਪੰਚ ਤੇ ਪਤਵੰਤੇ ਆਦਿ ਹਾਜਰ ਸਨ।

Leave a Reply

Your email address will not be published. Required fields are marked *

ये भी पढ़ें